ਬੇਮੌਸਮੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ | ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ | ਜੀ ਹਾਂ, ਲਗਾਤਾਰ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ | ਪੰਜਾਬ ਦੇ ਨਾਲ-ਨਾਲ ਹਰਿਆਣਾ 'ਚ ਵੀ ਮੀਂਹ ਦਾ ਕਹਿਰ ਜਾਰੀ ਹੈ | ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਕੈਥਲ ਤੋਂ ਸਾਹਮਣੇ ਆਈਆਂ ਹਨ | ਜਿੱਥੇ ਮੰਡੀ 'ਚ ਪਿਆ ਝੋਨਾ ਮੀਂਹ ਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਹਨ ਤੇ ਨਾਲ ਹੀ ਖੇਤਾਂ 'ਚ ਖੜੀਆਂ ਫ਼ਸਲਾਂ ਵੀ ਡਿੱਗ ਗਈਆਂ ਹਨ | ਕਿਸਾਨਾਂ 'ਤੇ ਲਗਾਤਾਰ ਕੁਦਰਤ ਦਾ ਕਹਿਰ ਜਾਰੀ ਹੈ |
.
The unseasonal rains have caused havoc, the crops and the breadwinners have been swept away.
.
.
.
#PunjabWeather #PunjabFarmers #HeavyRain